Tuesday, October 27, 2009

ਧਰਤ ਤੋਂ ਆਕਾਸ਼ ਤੱਕ

ਗ਼ਜ਼ਲ/ਹਰਦਮ ਸਿੰਘ ਮਾਨ

ਧਰਤ ਤੋਂ ਆਕਾਸ਼ ਤੱਕ ਹੈ ਪਸਰਿਆ ਹੰਕਾਰ ਵੇਖ।
ਰਹਿ ਗਿਆ ਸਿਮਟ ਕੇ ਅੱਜ ਬੰਦੇ ਦਾ ਆਕਾਰ ਵੇਖ।

ਆਦਮੀ ਦੇ ਜ਼ਿਹਨ ਵਿਚ ਕਾਲਾ ਹਨੇਰ ਹੈ ਅਜੇ
ਤਾਂ ਹੀ ਤਾਂ ਹਰ ਸ਼ਹਿਰ, ਪਿੰਡ 'ਤੇ ਧੁੰਦ ਦਾ ਅਧਿਕਾਰ ਵੇਖ।

ਜ਼ਿੰਦਗੀ ਦੀ ਗੋਦ ਵਿਚ ਮਦਹੋਸ਼ ਨਾ ਹੋ ਇਸ ਤਰਾਂ
ਲਟਕਦੀ ਦੀ ਸਿਰ ਤੇ ਹਰ ਪਲ ਵਕਤ ਦੀ ਤਲਵਾਰ ਵੇਖ।

ਤੂੰ ਤਾਂ ਆਪਣੀ ਸੋਚ ਦੇ ਹੀ ਹਾਸ਼ੀਏ ਵਿਚ ਕੈਦ ਹੈਂ?
ਜੇ ਨਜ਼ਾਰਾ ਤੱਕਣੈਂ ਤਾਂ ਜ਼ਿਹਨ ਦੇ ਉਸ ਪਾਰ ਵੇਖ।

ਓਸਨੇ ਆਕਾਸ਼ ਵਿਚ ਭਰਨੀ ਹੈ ਕੀ ਪਰਵਾਜ਼ ਫਿਰ
ਜੋ ਕਬੂਤਰ ਛਤਰੀ ਉਤੇ ਬਹਿ ਗਿਆ ਆਹਾਰ ਵੇਖ।

ਦਹਿਲ ਜਾਊ ਦਿਲ ਤੇਰਾ, ਪਥਰਾ ਜਾਊ ਤੇਰੀ ਨਜ਼ਰ
ਆਪਣੇ ਹੀ ਹਰਫ਼ਾਂ ਹੱਥੋਂ ਮਰ ਰਿਹਾ ਅਖਬਾਰ ਵੇਖ।

1 comment:

  1. ਓਸਨੇ ਆਕਾਸ਼ ਵਿਚ ਭਰਨੀ ਹੈ ਕੀ ਪਰਵਾਜ਼ ਫਿਰ
    ਜੋ ਕਬੂਤਰ ਛਤਰੀ ਉਤੇ ਬਹਿ ਗਿਆ ਆਹਾਰ ਵੇਖ।


    ਮਾਨ ਸਾਹਿਬ ਸਾਰੀ ਗ਼ਜ਼ਲ ਹੀ ਕਮਾਲ ਹੈ ਹੂਬਹੂ ਸੱਚ ਦਾ ਪ੍ਰਗਟਾਵਾ

    ReplyDelete