ਗ਼ਜ਼ਲ/ਹਰਦਮ ਸਿੰਘ ਮਾਨ
ਚਾਰ ਚੁਫੇਰੇ ਦਲਦਲ ਦਲਦਲ।
ਯਾਰੋ! ਤੁਰਨਾ ਸੰਭਲ ਸੰਭਲ।
ਰੁੱਤਾਂ ਸਖਤ ਕੁਰੱਖਤ ਨੇ ਬਹੁਤ
ਜਜ਼ਬੇ ਸਾਡੇ ਕੋਮਲ ਕੋਮਲ।
ਰਖਵਾਲੇ ਕੌਣ, ਲੁਟੇਰੇ ਕੌਣ?
ਸਾਰੇ ਸ਼ਹਿਰ 'ਚ ਮੱਚੀ ਹਲਚਲ।
ਵਿਸ਼ਵਾਸ, ਵਫ਼ਾ ਤਾਂ ਵਸਤਰ ਨੇ
ਲੋਕ ਬਦਲਦੇ ਛਿਣ ਛਿਣ, ਪਲ ਪਲ।
ਖ਼ੁਦਗਰਜ਼ੀ ਦੇ ਅੰਨ੍ਹੇ ਯੁਗ ਵਿਚ
ਹਰ ਬੰਦਾ ਹੈ ਦੌੜ 'ਚ ਸ਼ਾਮਲ।
ਪੈਸਾ, ਪਦਵੀ, ਚੌਧਰ, ਸ਼ੁਹਰਤ
ਹਾਏ! ਸਾਡੇ ਕਿੰਨੇ ਕਾਤਲ।
ਬਲਾਂ ਈ ਵਧੀਆ ਕਲਾਮ ਜਨਾਬ ।
ReplyDeleteਰੁੱਤਾਂ ਸਖਤ ਕੁਰੱਖਤ ਨੇ ਬਹੁਤ
ਜਜ਼ਬੇ ਸਾਡੇ ਕੋਮਲ ਕੋਮਲ।
ਰੁੱਤਾਂ ਸਖਤ ਕੁਰੱਖਤ ਨੇ ਬਹੁਤ
ReplyDeleteਜਜ਼ਬੇ ਸਾਡੇ ਕੋਮਲ ਕੋਮਲ.......
ਬਲਜੀਤਪਾਲ ਜੀ ਦੇ ਕਹਿਣ ਦਾ ਅੰਦਾਜ਼ " ਬਲਾਂ ਈ ਵਧੀਆ" ਪਸੰਦ ਆਇਆ...
ਸਹੁੰ ਰੱਬ ਦੀ ਸੱਚੀਂਮੁਚੀਂ ਈ ਵਧੀਆ ਹੈ...
ਕੋਮਲ ਜਜ਼ਬਿਆਂ ਨੂੰ ਲਕੋ ਰੱਖੋ...
ਇਨ੍ਹਾਂ ਸਖਤ ਮੌਸਮਾਂ ਕੋਲੋਂ
ਖ਼ੁਦਗਰਜ਼ੀ ਦੇ ਅੰਨ੍ਹੇ ਯੁਗ ਵਿਚ
ReplyDeleteਹਰ ਬੰਦਾ ਹੈ ਦੌੜ 'ਚ ਸ਼ਾਮਲ।
ਮਾਨ ਸਾਹਿਬ ਬਲੌਗ ਸੋਹਣਾ ਏਂ | ਗ਼ਜ਼ਲ ਦੇ ਸਾਰੇ ਸ਼ੈਅਰ ਵਿਚ ਗ਼ਜ਼ਲੀਅਤ ਵੀ ਹੈ ਅਤੇ ਉਦੇਸ਼ ਵੀ | ਮੈਂ ਤੁਹਾਡੇ ਸੁਨਹਿਰੇ ਭਵਿਖ ਦੀ ਕਾਮਨਾ ਕਰਦਾ ਹਾਂ