Wednesday, October 6, 2010

ਹਲਚਲ ਨਹੀਂ

ਗ਼ਜ਼ਲ/ਹਰਦਮ ਸਿੰਘ ਮਾਨ
ਭੀੜ ਹੈ, ਬਾਜ਼ਾਰ ਹੈ, ਪਰ ਕਿਧਰੇ ਵੀ ਹਲਚਲ ਨਹੀਂ।
ਕਿਸ ਤਰਾਂ ਦਾ ਸ਼ਹਿਰ ਹੈ, ਦਿਸਦੀ ਕੋਈ ਮਹਿਫ਼ਿਲ ਨਹੀਂ।

ਜੇ ਲਹੂ ਵਿਚ ਭਿੱਜ ਗਏ ਨੇ ਬੋਲ ਸਾਰੇ ਸ਼ਹਿਰ ਦੇ
ਕਿੰਜ ਕਹਾਂ ਫਿਰ ਦੋਸਤੋ ! ਮੈਂ ਕਤਲ ਵਿਚ ਸ਼ਾਮਿਲ ਨਹੀਂ।

ਬਿਸਤਰੇ ਵਿਚ ਲੇਟ ਕੇ ਅਕਸਰ ਬੜਾ ਮੈਂ ਸੋਚਦਾਂ
ਮੇਰਿਆਂ ਕਦਮਾਂ 'ਚ ਆ ਕੇ ਰੁਕਦੀ ਕਿਉਂ ਮੰਜ਼ਿਲ ਨਹੀਂ।

ਬਾਗ ਅੰਦਰ ਚਾਰੇ ਪਾਸੇ ਕਾਵਾਂ ਰੌਲੀ ਪੈ ਰਹੀ
ਹੁਣ ਕਿਸੇ ਵੀ ਟਹਿਣੀ ਉਤੇ ਕੂਕਦੀ ਕੋਇਲ ਨਹੀਂ।

ਮੁੱਦਤਾਂ ਤੋਂ ਤਰ ਰਹੇ ਹਾਂ ਏਸ ਨੂੰ ਚੁਪ ਚਾਪ ਹੀ
ਦਰਦ ਦੇ ਇਸ ਦਰਿਆ ਦਾ ਦਿਸਦਾ ਕਿਤੇ ਸਾਹਿਲ ਨਹੀਂ।

ਖਾਹ ਮਖਾਹ ਨਾ ਕਰ ਜਮ੍ਹਾਂ ਤੂੰ ਮੈਨੂੰ ਆਪਣੇ ਆਪ ਵਿਚ
ਮੈਂ ਅਜਿਹਾ ਹਿੰਦਸਾ ਹਾਂ ਜਿਸ ਦਾ ਕੋਈ ਹਾਸਿਲ ਨਹੀਂ।

3 comments:

  1. ਸਾਰੀ ਗਜ਼ਲ ਹੀ ਵਧੀਆ ਵਿਚਾਰ ਪੇਸ਼ ਕਰਦੀ ਹੈ

    ReplyDelete
  2. ਹੁਣ ਬਲੌਗ ਤੇ ਟਾਈਟਲ ਫੋਟੋ ਵਧੀਆ ਹੈ

    ReplyDelete
  3. ਭੀੜ ਹੈ, ਬਾਜ਼ਾਰ ਹੈ, ਪਰ ਕਿਧਰੇ ਵੀ ਹਲਚਲ ਨਹੀਂ।
    ਕਿਸ ਤਰਾਂ ਦਾ ਸ਼ਹਿਰ ਹੈ, ਦਿਸਦੀ ਕੋਈ ਮਹਿਫ਼ਿਲ ਨਹੀਂ।

    ਜੇ ਲਹੂ ਵਿਚ ਭਿੱਜ ਗਏ ਨੇ ਬੋਲ ਸਾਰੇ ਸ਼ਹਿਰ ਦੇ
    ਕਿੰਜ ਕਹਾਂ ਫਿਰ ਦੋਸਤੋ ! ਮੈਂ ਕਤਲ ਵਿਚ ਸ਼ਾਮਿਲ ਨਹੀਂ।

    ਬਿਸਤਰੇ ਵਿਚ ਲੇਟ ਕੇ ਅਕਸਰ ਬੜਾ ਮੈਂ ਸੋਚਦਾਂ
    ਮੇਰਿਆਂ ਕਦਮਾਂ 'ਚ ਆ ਕੇ ਰੁਕਦੀ ਕਿਉਂ ਮੰਜ਼ਿਲ ਨਹੀਂ।

    ਖੂਬਸੂਰਤ ਸ਼ੇਅਰ.....

    ReplyDelete