ਕਾਲਖ਼ ਸੰਗ ਨਹਾਓ ਦੁਨੀਆਂ ਇਉਂ ਖੁਸ਼ ਹੈ।
ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।
ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ।
'ਨੇਤਾ ਜੀ' ਅਖਵਾਓ ਦੁਨੀਆਂ ਇਉਂ ਖੁਸ਼ ਹੈ।
ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ
ਪੂਜਾ ਪਾਠ ਕਰਾਓ ਦੁਨੀਆਂ ਇਉਂ ਖੁਸ਼ ਹੈ।
ਸੱਚ, ਈਮਾਨ ਦਾ ਪੱਲਾ ਛੱਡੋ, ਸੁਖ ਮਾਣੋ!
ਕੂੜ ਦੇ ਸੋਹਲੇ ਗਾਓ ਦੁਨੀਆਂ ਇਉਂ ਖੁਸ਼ ਹੈ।
ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ
ਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।
ਚਿਹਰੇ ਉਤੇ ਨੂਰ ਹਮੇਸ਼ਾ ਝਲਕੇਗਾ
ਭਗਵਾਂ ਭੇਸ ਬਣਾਓ ਦੁਨੀਆਂ ਇਉਂ ਖੁਸ਼ ਹੈ।
ਤੋਲ-ਤੁਕਾਂਤ ਮਿਲਾ ਕੇ, ਲਿਖ ਕੇ ਸਤਰਾਂ ਚਾਰ
'ਮਾਨ' ਕਵੀ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।
-ਹਰਦਮ ਸਿੰਘ ਮਾਨ
ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।
ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ।
'ਨੇਤਾ ਜੀ' ਅਖਵਾਓ ਦੁਨੀਆਂ ਇਉਂ ਖੁਸ਼ ਹੈ।
ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ
ਪੂਜਾ ਪਾਠ ਕਰਾਓ ਦੁਨੀਆਂ ਇਉਂ ਖੁਸ਼ ਹੈ।
ਸੱਚ, ਈਮਾਨ ਦਾ ਪੱਲਾ ਛੱਡੋ, ਸੁਖ ਮਾਣੋ!
ਕੂੜ ਦੇ ਸੋਹਲੇ ਗਾਓ ਦੁਨੀਆਂ ਇਉਂ ਖੁਸ਼ ਹੈ।
ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ
ਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।
ਚਿਹਰੇ ਉਤੇ ਨੂਰ ਹਮੇਸ਼ਾ ਝਲਕੇਗਾ
ਭਗਵਾਂ ਭੇਸ ਬਣਾਓ ਦੁਨੀਆਂ ਇਉਂ ਖੁਸ਼ ਹੈ।
ਤੋਲ-ਤੁਕਾਂਤ ਮਿਲਾ ਕੇ, ਲਿਖ ਕੇ ਸਤਰਾਂ ਚਾਰ
'ਮਾਨ' ਕਵੀ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।
-ਹਰਦਮ ਸਿੰਘ ਮਾਨ
ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ
ReplyDeleteਪੂਜਾ ਪਾਠ ਕਰਾਓ ਦੁਨੀਆਂ ਇਉਂ ਖੁਸ਼ ਹੈ।
ਸੱਚ, ਈਮਾਨ ਦਾ ਪੱਲਾ ਛੱਡੋ, ਸੁਖ ਮਾਣੋ!
ਕੂੜ ਦੇ ਸੋਹਲੇ ਗਾਓ ਦੁਨੀਆਂ ਇਉਂ ਖੁਸ਼ ਹੈ।
ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ
ਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।
ਸਾਰੀਆਂ ਗੱਲਾਂ ਸੱਚ ਮਾਨ ਸਾਹਿਬ !!!
ਇੱਕਦਮ ਸੱਚ ਲਿਖਿਆ ਹੈ ਅੱਜ ਦੀ ਦੁਨੀਆਂ ਦੀ ਤਸਵੀਰ ਪੇਸ਼ ਕੀਤੀ ਹੈ....
ReplyDeleteਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ
ਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।
ਆਹੋ ਜੀ ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ ???
ਅਸੀਂ ਤਾਂ ਕਿਤੇ ਨਾਂਓ ਨੀ ਸੁਣਿਆ...