Monday, November 28, 2016
Sunday, November 20, 2016
Sunday, November 13, 2016
Wednesday, November 2, 2016
Friday, July 29, 2016
Friday, July 8, 2016
ਤੇਰੇ ਸ਼ਹਿਰ 'ਚ
ਤੇਰੇ ਸ਼ਹਿਰ 'ਚ ਪੱਥਰਾਂ ਵਰਗੇ ਲੋਕ ਬੜੇ ਮਸ਼ਹੂਰ ਦਿਸੇ।
ਜਿੱਧਰ ਤੱਕਿਆ ਹਰ ਪਾਸੇ ਹੀ ਸ਼ੀਸ਼ੇ ਚਕਨਾਚੂਰ ਦਿਸੇ।
***
ਭਾਵੇਂ ਦੁਨੀਆ ਬੰਦ ਹੈ ਅੱਜ ਕਲ੍ਹ ਹਰ ਬੰਦੇ ਦੀ ਮੁੱਠੀ ਵਿਚ,
ਸੱਚ ਤਾਂ ਇਹ ਹੈ ਬੰਦਾ ਖ਼ੁਦ ਤੋਂ ਲੱਖਾਂ ਕੋਹਾਂ ਦੂਰ ਦਿਸੇ।
***
ਅਕਸਰ ਦਾਅਵੇ ਕਰਦੇ ਨੇ ਉਹ ਹਰ ਪਾਸੇ ਹਰਿਆਲੀ ਹੈ,
ਰੁੰਡ ਮਰੁੰਡੇ ਰੁੱਖ ਨੇ ਸਾਰੇ, ਬਾਗ਼ 'ਚ ਕਿਤੇ ਨਾ ਨੂਰ ਦਿਸੇ।
***
ਇਸ ਨਗਰੀ ਵਿਚ ਅਜਬ ਤਮਾਸ਼ਾ ਰਾਤ ਦਿਨੇ ਮੈਂ ਤਕਦਾ ਹਾਂ,
ਸੱਚ ਦੇ ਦਾਅਵੇਦਾਰ ਬੜੇ ਨੇ, ਕੋਈ ਨਾ ਮਨਸੂਰ ਦਿਸੇ।
***
ਨਵੇਂ ਦੌਰ ਦਾ ਮੈਂ ਬਾਸ਼ਿੰਦਾ ਏਸ ਅਦਾ ਤੋਂ ਵਾਕਿਫ਼ ਹਾਂ,
ਚਿਹਰੇ 'ਤੇ ਸਜਿਆ ਇਹ ਹਾਸਾ ਕਿਧਰੇ ਨਾ ਮਜਬੂਰ ਦਿਸੇ।
ਹਰਦਮ ਸਿੰਘ ਮਾਨ

Sunday, January 31, 2016
Sunday, January 24, 2016
Subscribe to:
Posts (Atom)