Friday, July 8, 2016

ਤੇਰੇ ਸ਼ਹਿਰ 'ਚ

ਤੇਰੇ  ਸ਼ਹਿਰ 'ਚ  ਪੱਥਰਾਂ ਵਰਗੇ  ਲੋਕ  ਬੜੇ ਮਸ਼ਹੂਰ ਦਿਸੇ।
ਜਿੱਧਰ  ਤੱਕਿਆ  ਹਰ ਪਾਸੇ  ਹੀ  ਸ਼ੀਸ਼ੇ  ਚਕਨਾਚੂਰ ਦਿਸੇ।

                               ***
ਭਾਵੇਂ ਦੁਨੀਆ ਬੰਦ ਹੈ ਅੱਜ ਕਲ੍ਹ ਹਰ ਬੰਦੇ ਦੀ ਮੁੱਠੀ ਵਿਚ,
ਸੱਚ  ਤਾਂ  ਇਹ  ਹੈ  ਬੰਦਾ  ਖ਼ੁਦ  ਤੋਂ  ਲੱਖਾਂ  ਕੋਹਾਂ ਦੂਰ ਦਿਸੇ।

                                ***
ਅਕਸਰ  ਦਾਅਵੇ  ਕਰਦੇ  ਨੇ  ਉਹ  ਹਰ ਪਾਸੇ ਹਰਿਆਲੀ ਹੈ,
ਰੁੰਡ  ਮਰੁੰਡੇ  ਰੁੱਖ  ਨੇ  ਸਾਰੇ,  ਬਾਗ਼ 'ਚ ਕਿਤੇ ਨਾ ਨੂਰ ਦਿਸੇ।

                                 ***
ਇਸ ਨਗਰੀ ਵਿਚ ਅਜਬ ਤਮਾਸ਼ਾ ਰਾਤ ਦਿਨੇ ਮੈਂ ਤਕਦਾ ਹਾਂ,
ਸੱਚ  ਦੇ  ਦਾਅਵੇਦਾਰ  ਬੜੇ  ਨੇ,  ਕੋਈ  ਨਾ  ਮਨਸੂਰ  ਦਿਸੇ।

                                ***
ਨਵੇਂ  ਦੌਰ   ਦਾ  ਮੈਂ  ਬਾਸ਼ਿੰਦਾ  ਏਸ   ਅਦਾ  ਤੋਂ  ਵਾਕਿਫ਼  ਹਾਂ,
ਚਿਹਰੇ  'ਤੇ  ਸਜਿਆ ਇਹ ਹਾਸਾ ਕਿਧਰੇ ਨਾ ਮਜਬੂਰ ਦਿਸੇ।

                                                 ਹਰਦਮ ਸਿੰਘ ਮਾਨ